India vs England Live Updates, World Cup 2023: ਵਿਸ਼ਵ ਕੱਪ 2023 ਦਾ 29ਵਾਂ ਮੈਚ ਭਾਰਤ ਅਤੇ ਮੌਜੂਦਾ ਚੈਂਪੀਅਨ ਇੰਗਲੈਂਡ ਦਰਮਿਆਨ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ।
Trending Photos
India vs England Live Updates, World Cup 2023: ਵਿਸ਼ਵ ਕੱਪ 2023 ਦਾ 29ਵਾਂ ਮੈਚ ਭਾਰਤ ਅਤੇ ਮੌਜੂਦਾ ਚੈਂਪੀਅਨ ਇੰਗਲੈਂਡ ਦਰਮਿਆਨ ਅੱਜ ਦੁਪਹਿਰ 2 ਵਜੇ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੰਗਲੈਂਡ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤਰ੍ਹਾਂ ਵਿਸ਼ਵ ਕੱਪ 2023 ਵਿੱਚ ਪਹਿਲੀ ਵਾਰ ਭਾਰਤ ਪਹਿਲਾਂ ਬੱਲ਼ੇਬਾਜ਼ੀ ਕਰੇਗਾ।
ਲਖਨਊ 'ਚ 100ਵੇਂ ਮੈਚ 'ਚ ਰੋਹਿਤ ਸ਼ਰਮਾ ਭਾਰਤ ਦੀ ਕਪਤਾਨੀ ਕਰਨਗੇ। ਜੇਕਰ ਭਾਰਤ ਦੀ ਨਜ਼ਰ ਲਗਾਤਾਰ ਛੇਵੀਂ ਜਿੱਤ 'ਤੇ ਹੈ ਤਾਂ ਇੰਗਲੈਂਡ ਦੀ ਟੀਮ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਵਿਸ਼ਵ ਕੱਪ 'ਚ ਇੰਗਲਿਸ਼ ਟੀਮ ਖਿਲਾਫ ਭਾਰਤ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਉਨ੍ਹਾਂ ਦੀ ਆਖਰੀ ਜਿੱਤ 2003 'ਚ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਟੂਰਨਾਮੈਂਟ ਵਿੱਚ ਇੰਗਲੈਂਡ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਇਆ ਹੈ।
ਵਿਸ਼ਵ ਕੱਪ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ ਅੱਠ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਇੰਗਲੈਂਡ ਨੇ ਚਾਰ ਨਾਮ ਕੀਤੇ ਹਨ। ਟੀਮ ਇੰਡੀਆ ਸਿਰਫ ਤਿੰਨ ਮੈਚ ਜਿੱਤ ਸਕੀ ਹੈ। ਇੱਕ ਮੈਚ ਟਾਈ ਹੋ ਗਿਆ ਹੈ। ਭਾਰਤ ਨੇ 1983, 1999 ਅਤੇ 2003 ਵਿੱਚ ਜਿੱਤ ਦਰਜ ਕੀਤੀ ਸੀ। ਜਦਕਿ ਇੰਗਲੈਂਡ ਨੇ 1975, 1987, 1992 ਅਤੇ 2019 ਵਿੱਚ ਜਿੱਤ ਦਰਜ ਕੀਤੀ ਸੀ। 2011 'ਚ ਦੋਵਾਂ ਟੀਮਾਂ ਵਿਚਾਲੇ ਮੈਚ ਟਾਈ 'ਤੇ ਖਤਮ ਹੋਇਆ ਸੀ। ਟੀਮ ਇੰਡੀਆ 2019 ਵਿਸ਼ਵ ਕੱਪ 'ਚ ਮਿਲੀ ਹਾਰ ਦਾ ਬਦਲਾ ਲੈਣ ਲਈ ਇਸ ਮੈਚ 'ਚ ਉਤਰੇਗੀ।
ਭਾਰਤ ਨੇ ਇਸ ਵਿਸ਼ਵ ਕੱਪ 'ਚ ਆਸਟ੍ਰੇਲੀਆ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨੂੰ ਹਰਾਇਆ ਹੈ। ਲਖਨਊ ਵਿੱਚ ਵੀ ਭਾਰਤ ਜਿੱਤ ਦਾ ਸਿਲਸਿਲਾ ਰੱਖਣ ਦੀ ਕੋਸ਼ਿਸ਼ ਕਰੇਗਾ। ਦੂਜੇ ਪਾਸੇ ਜੇਕਰ ਇੰਗਲੈਂਡ ਦੀ ਗੱਲ ਕਰੀਏ ਤਾਂ ਡਿਫੈਂਡਿੰਗ ਚੈਂਪੀਅਨ ਦੀ ਹਾਲਤ ਖਰਾਬ ਹੈ। ਉਨ੍ਹਾਂ ਦਾ ਕੋਈ ਵੀ ਬੱਲੇਬਾਜ਼ ਫਾਰਮ 'ਚ ਨਹੀਂ ਹੈ। ਗੇਂਦਬਾਜ਼ ਵੀ ਲੈਅ 'ਚ ਨਜ਼ਰ ਨਹੀਂ ਆ ਰਹੇ ਹਨ। ਇਸ ਕਾਰਨ ਇੰਗਲੈਂਡ ਦੀ ਟੀਮ ਪਿਛਲੇ ਕੁਝ ਮੈਚਾਂ ਤੋਂ ਦੋ-ਤਿੰਨ ਬਦਲਾਅ ਲੈ ਕੇ ਆ ਰਹੀ ਹੈ। ਇੰਗਲੈਂਡ ਨੂੰ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੇ ਹਰਾਇਆ ਸੀ। ਇਸ ਤੋਂ ਬਾਅਦ ਉਸ ਨੇ ਬੰਗਲਾਦੇਸ਼ ਨੂੰ ਹਰਾ ਕੇ ਵਾਪਸੀ ਕੀਤੀ ਪਰ ਫਿਰ ਹਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਨੂੰ ਅਫਗਾਨਿਸਤਾਨ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਨੇ ਹਰਾਇਆ ਸੀ।